top of page
Purab Mubarak BG.jpg

Music

Jaskirat Singh

Lyrics

Nawab Khan
Disde ne Nanak - Diljit Dosanjh - Purab Mubarak Season 2 post.jpg
purab 2.png
dNN.png

Diljit Dosanjh

Official Video

Spotify

ਹਵਾ ਦਾ ਕੋਈ ਮਜ਼੍ਹਬ ਨਹੀਂ
ਅੰਬਰ ਤਾਂ ਸਰਬੱਤ ਦਾ ਹੈ
ਜਲਵਾ ਓਹਦਾ ਹਰ ਪਾਸੇ
ਫ਼ਰਕ ਸਾਡੀ ਬੱਸ ਅੱਖ ਦਾ ਹੈ
ਮਸਜਿਦ ਚੋਂ ਤੇ ਮੰਦਿਰ ਚੋਂ
ਬਾਹਰ ਚੋਂ ਤੇ ਅੰਦਰ ਚੋਂ
ਤੇਰੇ ਚੋਂ ਤੇ ਮੇਰੇ ਚੋਂ
ਚਾਨਣ ਚੋਂ ਹਨੇਰੇ ਚੋਂ
ਦਿਸਦੇ ਨੇ ਨਾਨਕ ਚਾਰ ਚੁਫ਼ੇਰੇ ਚੋਂ ।

ਸਾਧੂ ਸਾਜਨ ਆਏ
ਮਾਰੇ ਘਰ ਪੇ ਆਏ
ਬਾਬਾ ਨਾਨਕ ਆਏ
ਪ੍ਰੇਮੀ ਰੰਗ ਸਾ ਲਾਏ


ਕਿਰਾਏਦਾਰ ਹਾਂ ਕੁੱਝ ਸਾਲਾਂ ਦੇ
ਮਾਲਕ ਬਣਕੇ ਬਹਿ ਗਏ ਆਂ
ਸਕੂਨ ਨਾ ਮੰਜ਼ਿਲ, ਭੱਜ ਰਹੇ
ਕਿਹੜੀ ਦੌੜ ਚ ਪੈ ਗਏ ਆਂ
ਅਸਲਾਂ ਦੇ ਵਿੱਚ ਕੁੱਝ ਨੀ ਜਾਣੇ
ਕਹਿੰਦੇ ਦੁਨੀਆ ਜਾਣ ਲਈ
ਰਹਿਮਤ ਓਹਦੀ ਬਰਸ ਰਹੀ
ਅਸੀਂ ਹੀ ਛੱਤਰੀ ਤਾਣ ਲਈ
ਜਮੀਂ ਵਿਚੋਂ ਅਸਮਾਨ ਵਿੱਚੋਂ
ਗੀਤਾ ਚੋਂ ਕੁਰਾਨ ਵਿੱਚੋਂ
ਥੋੜ੍ਹੇ ਚੋਂ ਬਥੇਰੇ ਚੋਂ
ਸ਼ਾਮਾਂ ਸਵੇਰੇ ਚੋਂ
ਦਿਸਦੇ ਨੇ ਨਾਨਕ ਚਾਰ ਚੁਫ਼ੇਰੇ ਚੋਂ ।

ਸਾਧੂ ਸਾਜਨ ਆਏ
ਮਾਰੇ ਘਰ ਪੇ ਆਏ
ਬਾਬਾ ਨਾਨਕ ਆਏ
ਪ੍ਰੇਮੀ ਰੰਗ ਸਾ ਲਾਏ


ਏਸ ਨੀਲੇ ਅਸਮਾਨ ਥੱਲੇ
ਇਸ਼ਕ ਤੋਂ ਸੋਹਣੀ ਦਾਤ ਨਹੀਂ
ਇਸ਼ਕ ਹੀ ਮੁਰਸ਼ਦ ਇਸ਼ਕ ਗੁਰੂ ਹੈ
ਇਸ਼ਕ ਦੀ ਕੋਈ ਜਾਤ ਨਹੀਂ
ਗੁਰੂ ਜੇ ਚਾਹੇ ਅੱਕਾਂ ਚੋਂ ਵੀ
ਸ਼ਹਿਦ ਇਸ਼ਕ ਦਾ ਚੋਅ ਸਕਦੈ
ਰੂਹ ਤੇ ਜੰਮੀ ਮੈਲ ਹਉਮੈ ਦੀ
ਗੁਰਪ੍ਰਸਾਦ ਹੀ ਧੋ ਸਕਦੈ
ਅੱਗ ਵਿਚੋਂ ਤੇ ਪਾਣੀ ਚੋਂ
ਬਾਣੇ ਚੋਂ ਤੇ ਬਾਣੀ ਚੋਂ
ਤੇਰੇ ਚੋਂ ਤੇ ਮੇਰੇ ਚੋਂ
ਮੇਨੂ ਹਰ ਇੱਕ ਚਿਹਰੇ ਚੋਂ
ਦਿਸਦੇ ਨੇ ਨਾਨਕ ਚਾਰ ਚੁਫ਼ੇਰੇ ਚੋਂ ।

Purab Mubarak youtube art copy.jpg

Disde Ne Nanak Lyrics by Nawab Khan

bottom of page